Sikh Struggle Documents 1920-2022 (PUNJABI) – ਸਿੱਖ ਸੰਘਰਸ਼ ਦੇ ਦਸਤਾਵੇਜ਼
₹1,250.00
Additional information
| Author | |
|---|---|
| Format | |
| Language | |
| Pages | |
| Publisher | |
| Year Published | |
| ISBN | 9788169472951 |
Description
ਸਿੱਖਾਂ ਦਾ ਇਤਿਹਾਸ ਕੌਮ ਦੇ ਸੰਘਰਸ਼ਾਂ ਅਤੇ ਉਮੀਦਾਂ ਦੀ ਇੱਕ ਦਿਲਚਸਪ ਕਹਾਣੀ ਹੈ, ਜਿਸਦੀ ਪਛਾਣ ਉਨ੍ਹਾਂ ਦੀ ਆਨ ਅਤੇ ਸ਼ਾਨ ਨਾਲ ਜਿਉਣ ਜ ਭਾਲ ਨਾਲ ਹੁੰਦੀ ਹੈ, ਜੋ ਕਈ ਵਾਰ ਪ੍ਰਭੂਸੱਤਾ ਸੰਪੰਨ ਦੇਸ਼ ਦੀ ਮੰਗ ਦੇ ਰੂਪ ਵਿੱਚ ਸਾਹਮਣੇ ਆਈ ਹੈ। ਲਗਭਗ 500 ਸਾਲ ਤੋਂ ਵੱਧ ਸਮੇਂ ਵਿੱਚ ਸਿੱਖਾਂ ਨੇ ਕਦੇ ਸਤਲੁਜ ਦਰਿਆ ਤੋਂ ਲੈ ਕੇ ਖੈਬਰ ਦੱਰੇ ਤੱਕ ਫੈਲੇ ਇੱਕ ਵਿਸ਼ਾਲ ਖੇਤਰ ‘ਤੇ ਰਾਜ ਕੀਤਾ, ਜਿਸ ਦੀਆਂ ਸਰਹੱਦਾਂ ਦੂਜੇ ਪਾਸੇ ਤਿੱਬਤ ਨਾਲ ਲੱਗਦੀਆਂ ਸਨ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਬਸਤੀਵਾਦੀ ਗੁਲਾਮੀ ਵਿਰੁੱਧ ਸੰਘਰਸ਼ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਅੰਮ੍ਰਿਤਸਰ ਵਿੱਚ 15 ਨਵੰਬਰ, 1920 ਨੂੰ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਿਤ ਸਿੱਖ ਪ੍ਰਭੂਸੱਤਾ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੀ ਸਥਾਪਨਾ ਨਾਲ ਸ਼ੁਰੂ ਹੋਏ ਸਿੱਖ ਸੰਘਰਸ਼ ਦੇ ਧਾਰਮਿਕ- ਸਿਆਸੀ ਵਰਤਾਰੇ ਨੇ ਇੱਕ ਸਦੀ ਤੋਂ ਜ਼ਿਆਦਾ ਸਮੇਂ ਤੋਂ ਭਾਰਤ ਦੇ ਸਿਆਸੀ ਮਾਹੌਲ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਇਹ ਬਿਰਤਾਂਤ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਹੋਰ ਅੱਗੇ ਵਧਿਆ। ਇਹ ਇੱਕ ਅਜਿਹੀ ਵੰਡ ਸੀ ਜਿਸ ਦੇ ਨਤੀਜੇ ਵਜੋਂ ਇਤਿਹਾਸ ਦਾ ਸਭ ਤੋਂ ਦੁਖਦਾਈ ਕਤਲੇਆਮ ਵਾਪਰਿਆ। ਉਦੋਂ ਤੋਂ ਸਿੱਖ ਧਾਰਮਿਕ-ਸਿਆਸੀ ਮਾਹੌਲ ਨੇ ਭਾਰਤ ਦੇ ਸਿਆਸੀ ਦ੍ਰਿਸ਼ ‘ਤੇ ਅਸਰ ਪਾਉਣਾ ਜਾਰੀ ਰੱਖਿਆ ਹੈ। ਹੁਣ ਇਹ ਇਸਦੇ ਆਲਮੀ ਸਬੰਧਾਂ ਨੂੰ ਪ੍ਰਭਾਵਤ ਕਰ ਰਿਹਾ ਹੈ, ਖਾਸ ਕਰਕੇ ਸਿੱਖ ਪਰਵਾਸੀਆਂ ਦੇ ਸੰਦਰਭ ਵਿੱਚ। ਇਸ ਕਿਤਾਬ ਦਾ ਮਕਸਦ ਇਨ੍ਹਾਂ ਸੰਘਰਸ਼ਾਂ ਨੂੰ ਦਸਤਾਵੇਜ਼ੀ ਰੂਪ ਦੇਣਾ ਹੈ, ਖਾਸਕਰ ਜਿਸਦੀ ਸ਼ੁਰੂਆਤ 1940 ਦੇ ਉਸ ਮਹੱਤਵਪੂਰਨ ਸਾਲ ਤੋਂ ਹੁੰਦੀ ਹੈ, ਜਦੋਂ ਮੁਸਲਿਮ ਲੀਗ ਦੇ ਪਾਕਿਸਤਾਨ ਦੇ ਮਤੇ ਦੇ ਜਵਾਬ ਵਿੱਚ ਪਹਿਲੀ ਵਾਰ ਖ਼ਾਲਿਸਤਾਨ ਦੀ ਮੰਗ ਉਠਾਈ ਗਈ ਸੀ। ਇਸ ਬਿਰਤਾਂਤ ਦੇ ਕੇਂਦਰ ਵਿੱਚ ਪੰਜਾਬ ਦੀ ਖੁਦਮੁਖਤਿਆਰੀ ਅਤੇ ਵੱਖਰੇ ਸਿੱਖ ਰਾਜ ਦੀ ਮੰਗ ਦੇ ਮੁੱਦੇ ਸਨ। ਇਸ ਕਿਤਾਬ ਵਿੱਚ ਵੰਡ ਦੌਰਾਨ ਅਤੇ ਉਸਤੋਂ ਬਾਅਦ ਵਿੱਚ ਇਨ੍ਹਾਂ ਮੁੱਦਿਆਂ ਨਾਲ ਜੁੜੇ ਮੂਲ ਦਸਤਾਵੇਜ਼ਾਂ ਦਾ ਤਕਰੀਬਨ ਸੰਪੂਰਨ ਸੰਗ੍ਰਹਿ ਸ਼ਾਮਲ ਹੈ। ਸ਼੍ਰੋਮਣੀ ਕਮੇਟੀ ਨੇ 1947 ਤੋਂ ਪਹਿਲਾਂ ਰਸਮੀ ਤੌਰ ‘ਤੇ ਇੱਕ ਵੱਖਰੇ ਸਿੱਖ ਰਾਜ ਦੀ ਵਕਾਲਤ ਕੀਤੀ ਸੀ। ਇਹ ਕਿਤਾਬ ਅੱਜ ਦੇ ਸਮੇਂ ਦੇ ਸੁਮੇਲ ਨਾਲ ਜੁੜੀ ਕਹਾਣੀ ਪੇਸ਼ ਕਰਨ ਦੀ ਆਪਣੀ ਕੋਸ਼ਿਸ਼ ਵਿੱਚ ਵਿਲੱਖਣ ਹੈ ਜੋ ਧਾਰਮਿਕ-ਸਿਆਸੀ ਮਾਹੌਲ ਵਿੱਚ ਹੋਈਆਂ ਤਬਦੀਲੀਆਂ ਨੂੰ ਦਿਖਾਉਂਦੀ ਹੈ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਸਏ ਵੱਖ-ਵੱਖ ਪਾਰਟੀਆਂ ਦੇ ਮੈਨੀਫੈਸਟੋਆਂ ਦੇ ਨਾਲ-ਨਾਲ ਖਾੜਕੂ ਸੰਘਰਸ਼ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ ਵੀ ਸ਼ਾਮਲ ਹਨ। ਇਨ੍ਹਾਂ ਦਸਤਾਵੇਜ਼ਾਂ ਨਾਲ 1966 ਤੱਕ ਦੇ ਸਿੱਖ ਧਾਰਮਿਕ-ਸਿਆਸੀ ਵਰਤਾਰੇ ਦਾ ਗਹਿਰਾਈ ਨਾਲ ਵਿਸ਼ਲੇਸ਼ਣ ਵੀ ਕੀਤਾ ਗਿਆ ਹੈ। ਇਹ 1966 ਤੋਂ ਬਾਅਦ ਦੇ ਸਮੇਂ ਵਿੱਚ ਸਿੱਖ ਸਿਆਸੀ ਗਤੀਸ਼ੀਲਤਾ ਵਿੱਚ ਉਥਲ-ਪੁਥਲ ਨੂੰ ਸਮਝਣ ਲਈ ਜ਼ਰੂਰੀ ਸੰਦਰਭ ਪ੍ਰਦਾਨ ਕਰਦੀ ਹੈ।





Reviews
There are no reviews yet.